ਇਸ ਪੰਨੇ 'ਤੇ
ਬੇਰੁਜ਼ਗਾਰੀ ਲਾਭ | ਭੁਗਤਾਨ ਕੀਤੀ ਪਰਿਵਾਰਕ ਅਤੇ ਮੈਡੀਕਲ ਛੁੱਟੀ | ਨੌਕਰੀਆਂ ਅਤੇ ਸਿਖਲਾਈ
ਬੇਰੁਜ਼ਗਾਰੀ ਲਾਭ
800-410-0758 'ਤੇ ਕਾਲ ਕਰਕੇ ਅਪਲਾਈ ਕਰੋ। ਪੰਜਾਬੀ ਵਿੱਚ ਮਦਦ ਲਈ ਐਕਸਟੈਂਸ਼ਨ 25 ਡਾਇਲ ਕਰੋ (ਦੁਭਾਸ਼ੀਏ ਮੁਫ਼ਤ ਉਪਲਬਧ ਹਨ)। ਜੇ ਤੁਸੀਂ ਬੋਲ਼ੇ ਹੋ, ਸੁਣਨ ਵਿੱਚ ਮੁਸ਼ਕਲ ਆਉਂਦੀ ਹੈ, ਜਾਂ ਬੋਲਣ ਵਿੱਚ ਅਯੋਗ ਹੋ ਤਾਂ 711 ਡਾਇਲ ਕਰਕੇ Washington Relay Service (ਵਾਸ਼ਿੰਗਟਨ ਰੀਲੇਅ ਸੇਵਾ) ਨੂੰ ਕਾਲ ਕਰ ਸਕਦੇ ਹੋ।
ਜਦੋਂ ਤੁਸੀਂ ਨੰਬਰ 'ਤੇ ਕਾਲ ਕਰਦੇ ਹੋ, ਤਾਂ ਤੁਸੀਂ ਅੰਗਰੇਜ਼ੀ ਵਿੱਚ ਇਹ ਸੁਨੇਹਾ (wav ਫਾਈਲ) ਸੁਣ ਸਕਦੇ ਹੋ। ਉਹ ਕਹਿੰਦੀ ਹੈ:
“ਜ਼ਿਆਦਾ ਕਾਲ ਵਾਲੀਅਮ ਦੇ ਕਾਰਨ, ਅਸੀਂ ਇਸ ਸਮੇਂ ਤੁਹਾਡੀ ਕਾਲ ਦਾ ਜਵਾਬ ਨਹੀਂ ਦੇ ਸਕਦੇ। ਕਿਰਪਾ ਕਰਕੇ ਬਾਅਦ ਵਿੱਚ ਦੁਬਾਰਾ ਕਾਲ ਕਰੋ, ਜਾਂ ਸਾਡੀ ਵੈਬਸਾਈਟ www.esd.wa.gov 'ਤੇ ਬੇਰੁਜ਼ਗਾਰੀ ਬਾਰੇ ਜਾਣਕਾਰੀ ਅਤੇ ਸੇਵਾਵਾਂ ਪ੍ਰਾਪਤ ਕਰੋ। ਤੁਹਾਡਾ ਸਬਰ ਕਰਨ ਲਈ ਧੰਨਵਾਦ। ਅਲਵਿਦਾ।"
ਉੱਚ ਕਾਲ ਦੀ ਮਾਤਰਾ ਦੇ ਬਾਵਜੂਦ, ਅਸੀਂ ਤੁਹਾਡੀ ਮਦਦ ਕਰਨ ਲਈ ਵਚਨਬੱਧ ਹਾਂ। ਸਾਡੇ ਕੋਲ ਭਾਸ਼ਾ ਦੇ ਦੁਭਾਸ਼ੀਏ ਉਪਲਬਧ ਹਨ। ਜੇਕਰ ਤੁਹਾਨੂੰ ਫ਼ੋਨ ਰਾਹੀਂ ਅਰਜ਼ੀ ਦੇਣ ਦੀ ਲੋੜ ਹੈ, ਤਾਂ ਇਹ ਸੁਝਾਅ ਮਦਦ ਕਰ ਸਕਦੇ ਹਨ।
- ਕਿਸੇ ਆਪਰੇਟਰ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਜਲਦੀ ਜਾਂ ਦੇਰ ਨਾਲ ਕਾਲ ਕਰੋ।
ਦਾਅਵਾ ਕੇਂਦਰ ਦੇ ਘੰਟੇ ਅਤੇ ਜਾਣਕਾਰੀ। - ਫ਼ੋਨ ਦਾ ਜਵਾਬ ਦਿਓ। ਇਹ ਅਸੀਂ ਹੋ ਸਕਦੇ ਹਾਂ! ਸਾਡਾ ਨਾਮ ਤੁਹਾਡੀ ਕਾਲਰ ID 'ਤੇ ਦਿਖਾਈ ਨਹੀਂ ਦੇਵੇਗਾ। ਜੇਕਰ ਤੁਸੀਂ ਸਾਡੀ ਕਾਲ ਮਿਸ ਕਰ ਦਿੰਦੇ ਹੋ, ਤਾਂ ਤੁਹਾਨੂੰ ਸਾਨੂੰ ਵਾਪਸ ਕਾਲ ਕਰਨੀ ਪਵੇਗੀ, ਜੋ ਤੁਹਾਡੀ ਅਰਜ਼ੀ ਦੀ ਪ੍ਰਕਿਰਿਆ ਵਿੱਚ ਹੋਰ ਸਮਾਂ ਵਧਾ ਦੇਵੇਗਾ।
ਅਪਲਾਈ ਕਰਨਾ:
- ਜਦੋਂ ਤੁਸੀਂ ਔਨਲਾਈਨ ਬੇਰੁਜ਼ਗਾਰੀ ਲਈ ਅਰਜ਼ੀ ਦਿੰਦੇ ਹੋ ਤਾਂ ਅਸੀਂ ਕੀ ਪੁੱਛਦੇ ਹਾਂ ਇਸ ਬਾਰੇ ਹੋਰ ਜਾਣੋ।
- ਨਾਗਰਿਕ ਨਹੀਂ ਹੋ, ਤਾਂ ਵੀ ਤੁਸੀਂ ਬੇਰੁਜ਼ਗਾਰੀ ਲਾਭਾਂ ਲਈ ਅਰਜ਼ੀ ਦੇ ਸਕਦੇ ਹੋ। ਨਾਗਰਿਕਤਾ ਅਤੇ ਕੰਮ ਕਰਨ ਦੇ ਤੁਹਾਡੇ ਕਾਨੂੰਨੀ ਅਧਿਕਾਰ ਬਾਰੇ ਹੋਰ ਜਾਣੋ।
Paid Family & Medical Leave (ਭੁਗਤਾਨ ਕੀਤੀ ਪਰਿਵਾਰਕ ਅਤੇ ਮੈਡੀਕਲ ਛੁੱਟੀ)
Paid Family & Medical Leave (ਭੁਗਤਾਨ ਕੀਤੀ ਪਰਿਵਾਰਕ ਅਤੇ ਮੈਡੀਕਲ ਛੁੱਟੀ) ਵਾਸ਼ਿੰਗਟਨ ਵਰਕਰਾਂ ਲਈ ਇੱਕ ਲਾਭ ਹੈ। ਇਹ ਤੁਹਾਡੇ ਲਈ ਇੱਥੇ ਹੈ ਜਦੋਂ ਕੋਈ ਗੰਭੀਰ ਸਿਹਤ ਸਥਿਤੀ ਤੁਹਾਨੂੰ ਕੰਮ ਕਰਨ ਤੋਂ ਰੋਕਦੀ ਹੈ ਜਾਂ ਜਦੋਂ ਤੁਹਾਨੂੰ ਪਰਿਵਾਰ ਦੇ ਕਿਸੇ ਮੈਂਬਰ ਦੀ ਦੇਖਭਾਲ ਕਰਨ, ਨਵੇਂ ਬੱਚੇ ਨਾਲ ਬੰਧਨ ਜਾਂ ਵਿਦੇਸ਼ ਵਿੱਚ ਫੌਜੀ ਸੇਵਾ ਲਈ ਤਿਆਰੀ ਕਰ ਰਹੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਸਮਾਂ ਬਿਤਾਉਣ ਲਈ ਸਮੇਂ ਦੀ ਲੋੜ ਹੁੰਦੀ ਹੈ।
Paid Leave (ਭੁਗਤਾਨ ਕੀਤੀ ਛੁੱਟੀ) ਬਾਰੇ ਹੋਰ ਜਾਣੋ।
ਨੌਕਰੀਆਂ ਅਤੇ ਸਿਖਲਾਈ (ਅੰਗਰੇਜ਼ੀ ਅਤੇ ਸਪੈਨਿਸ਼)
ਵਰਕਸੋਰਸ ਤੁਹਾਡੀ ਅਗਲੀ ਨੌਕਰੀ ਜਾਂ ਕਰੀਅਰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਸ਼ੁਰੂ ਕਰਨ ਲਈ WorkSourceWA.com 'ਤੇ ਜਾਓ। Resources (ਸਰੋਤਾਂ) ਦੇ ਅਧੀਨ, ਆਪਣੇ ਨੇੜੇ ਦੇ ਦਫ਼ਤਰ ਨੂੰ ਲੱਭਣ ਲਈ WorkSource locator (ਵਰਕਸੋਰਸ ਲੋਕੇਟਰ) ਦੀ ਵਰਤੋਂ ਕਰੋ ਅਤੇ ਦੇਖੋ ਕਿ ਕਿਹੜੀਆਂ ਸੇਵਾਵਾਂ ਵਰਚੁਅਲ ਅਤੇ ਵਿਅਕਤੀਗਤ ਤੌਰ 'ਤੇ ਉਪਲਬਧ ਹਨ।